Latest news
जालन्धर विनय मंदिर के पंडित के खिलाफ ब्लात्कार का मामला दर्ज, गिरफ्तार पंजाब पुलिस को खुली चुनौती- पीएपी हैडक्वार्टर की दीवारों पर लिखे खालिस्तानी नारे, मामला दर्ज पंजाब में अगले चार दिन लगातार भारी बारिश की चेतावनी,विभाग ने जारी किए निर्देश पंजाब - ड्रग इंस्पेक्टर बबलीन कौर को पुलिस ने किया गिरफ्तार , मुख्यमंत्री की एंटी करप्शन हेल्पलाइन प... जालंधर - शरारती तत्वों ने लम्बा पिंड सड़क पर खड़ी आधा दर्जन कारों के शीशे तोड़े, शिकायत दर्ज जालंधर मकसूदां सब्ज़ी मंडी में गैस स्लेंडर फटा, 1 घायल लख लाहनत- सीमा आर्ट ने 8वीं बार किया निगम की बेसमैंट पर कब्जा, वर्कशाप चालू डेविएट में खूनी टकराव - एक छात्र की मौके पर मौत, दो श्रीमन अस्पताल दाखिल जालंधर अर्बन एस्टेट में चल रहे स्पार्कल स्पा सेंटर में CIA की रेड, 2 जोड़े आपत्तिजनक हालत में काबू संगरूर लोकसभा चुनाव में वोटरों का नहीं नजर आ रहा उत्साह, अब तक सिर्फ इतने प्रतिशत हुआ मतदान

ਜਲੰਧਰ : ਸਿਵਲ ਸਰਜਨ ਡਾ. ਰਣਜੀਤ ਸਿੰਘ ਵੱਲੋਂ ਸਿਵਲ ਹਸਪਤਾਲ ਵਿੱਚ ਸਿਹਤ ਸੇਵਾਵਾਂ ਦਾ ਲਿਆ ਗਿਆ ਜਾਇਜਾ

innocent-jan-2022-strip
innocent-jan-2022-strip

ਰੋਜ਼ਾਨਾ ਪੋਸਟ 

 ਲੋਕਾਂ ਨੂੰ ਜਮੀਨੀ ਪੱਧਰ ‘ਤੇ ਬਿਹਤਰ ਸਿਹਤ ਸਹੁਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਿਵਲ ਸਰਜਨ ਜਲੰਧਰ ਡਾ. ਰਣਜੀਤ ਸਿੰਘ ਘੋਤੜਾ ਵੱਲੋਂ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਸਿਵਲ ਹਸਪਤਾਲ ਜਲੰਧਰ ਦਾ ਦੋਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨਾਲ ਕਾਰਜਕਾਰੀ ਐਮ.ਐਸ. ਡਾ. ਗੁਰਮੀਤ ਲਾਲ, ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ ਥਿੰਦ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਗੁਪਤਾ, ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਕੇਸ਼ ਚੋਪੜਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜੋਤੀ ਸ਼ਰਮਾ ਵੀ ਮੌਜੂਦ ਸਨ।

ਡਾ. ਰਣਜੀਤ ਸਿੰਘ ਵਲੋਂ ਸਿਵਲ ਹਸਪਤਾਲ ਦੇ ਪ੍ਰਵੇਸ਼ ਦੁਆਰ ਤੋਂ ਲੈ ਕੇ ਹਸਪਤਾਲ ਵਿੱਚ ਆਉਣ ਵਾਲੇ ਮਰੀਜਾਂ ਦੇ ਪਰਚੀ ਕਾਉਂਟਰ, ਡੈਂਟਲ, ਚਮੜੀ, ਅੱਖਾਂ, ਟਰੋਮਾ ਸੈਂਟਰ, ਮੈਡੀਸਨ ਓਪੀਡੀ, ਲੈਬੋਰਟਰੀ, ਬਲੱਡ ਬੈਂਕ, ਜੱਚਾ-ਬੱਚਾ ਸਿਹਤ ਕੇਂਦਰ ਅਤੇ ਐਮਰਜੈਂਸੀ ਸੇਵਾਵਾਂ ਸੰਬੰਧੀ ਮੌਕੇ ‘ਤੇ ਹੀ ਜਾਣਕਾਰੀ ਹਾਸਿਲ ਕੀਤੀ। ਸਿਵਲ ਸਰਜਨ ਵਲੋਂ ਹਸਪਤਾਲ ਦੇ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਵੀ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਲਈ ਗਈ ਅਤੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਜਰੂਰੀ ਹਦਾਇਤਾਂ ਜਾਰੀ ਕੀਤੀਆਂ।